Sunday, November 18, 2012

ਵਾਹ ਬੰਦਿਆ, ਵਾਹ ਬੰਦਿਆ


ਕੀ ਚੰਗੇ ਕੀ ਮੰਦੇ
ਕੀਤੇ ਸਭ ਗੋਰਖ ਧੰਦੇ
ਅੱਜ ਗੀਝੇ ਵਿਚ ਨੋਟ ਬਥੇਰੇ
ਪਰ ਚੜ੍ਹ ਕੇ ਵੇਖ ਬਨੇਰੇ
ਨਹੀ ਲਭਦੇ ਜੋ ਯਾਰ ਸੀ ਤੇਰੇ
ਬੈਠ ਮਾਯਾ ਦੇ ਕੰਢੇ
ਸਭ ਡੋਬੇ ਸੰਡੇ ਮੰਡੇ
ਵੇਖ ਕੀ ਸ਼ਕਲ ਬਨਾਈਆ
ਵਾਹ ਬੰਦਿਆ, ਵਾਹ ਬੰਦਿਆ
ਕੀ ਕਿਸਮਤ ਪਾਯੀਆ

ਵਾਹ ਬੰਦਿਆ, ਵਾਹ ਬੰਦਿਆ
ਤੇਰੀਆਂ ਬੜੀਆਂ ਚਢਾਈਆਂ
ਤੇਰੀ ਤਰੱਕੀ ਤੇ ਅੱਜ ਮੈਂ ਤੈਨੂ ਦੇਵਾਂ ਵਧਾਈਆਂ

ਜੀਵਨ ਦੀ ਗੱਡੀ ਤੂੰ
ਟਾਪ ਗੇਅਰ ਵਿਚ ਪਾਈ
ਸ਼ੁਦ੍ਦੇ ਸਭ ਯਾਰ ਤੂੰ ਪਿਛੇ
ਸਭ ਵੱਡੇ ਤੇ ਨਿੱਕੇ
ਫੁੱਲ ਸਪੀਡ ਚਲਾਈ
ਇਹ ਗੱਡੀ ਇਹ ਗੱਡੀ
ਹੁਣ ਹੋਈ ਸਡਕ ਤੋਂ ਵੱਡੀ
ਹੁਣ ਰੋਕੇ ਨੀ ਰੁਕਦੀ
ਜੋ ਬਿਨ ਬ੍ਰੇਕ ਚਲਾਈਆ
ਵਾਹ ਬੰਦਿਆ, ਵਾਹ ਬੰਦਿਆ
ਕੀ ਕਿਸਮਤ ਪਾਯੀਆ

 ਬਸ ਤੁਰ ਜਾਂਦੇ ਠੇਕੇ ਵੱਲੀ
ਸਭ ਦੇਸੀ ਅੰਗ੍ਰੇਜੀ ਚੱਲੀ
ਕਦੀ ਬੋਤਲ ਪੀਕੇ ਸੋਬਰ
ਕਦੀ ਬਿਨ ਪੀਤੇ ਵੀ ਟੱਲੀ
ਹੁਣ ਸੰਦੂਕ ਭਰੀ ਨਾਲ ਦਾਰੂ
ਪਰ ਨਾਲ ਪੇਗ ਕੌਣ ਮਾਰੂ
ਹੁਣ ਲੈਟੇ ਨੀ ਲਗਦੇ
ਜਿੰਨੀ ਮਰਜੀ ਚਢਾਈਆ
ਵਾਹ ਬੰਦਿਆ, ਵਾਹ ਬੰਦਿਆ
ਕੀ ਕਿਸਮਤ ਪਾਯੀਆ

ਕਲ੍ਹ ਦੀ ਕਲ੍ਹ ਨੂ ਵੇਖਦਾ ਸੀ
ਬੁਸ ਅੱਜ ਦੀਆਂ ਰੋਟੀਆਂ ਸੇਕਦਾ ਸੀ
ਕੀ ਓਥੇ ਕੀ ਏਥੇ
ਕਦੀ ਰੱਬ ਨੀ ਆਯਾ ਚੇਤੇ
ਹੁਣ ਉੱਡੀ ਸਭ ਖੁਮਾਰੀ ਹੈ
ਮੱਤ ਫਿਕਰਾਂ ਨੇ ਮਾਰੀ ਹੈ
ਜਿੰਦਗੀ ਭੰਬਲ ਭੂਸੇ ਪਾਈਆ
ਵਾਹ ਬੰਦਿਆ, ਵਾਹ ਬੰਦਿਆ
ਕੀ ਕਿਸਮਤ ਪਾਯੀਆ
ਤੇਰੀ ਤਰੱਕੀ ਤੇ ਅੱਜ ਮੈਂ ਤੈਨੂ ਦੇਵਾਂ ਵਧਾਈਆਂ